ਪੰਜਾਬੀ (ਇੰਡੀਆ)/Punjabi (India)

ਪੰਜਾਬੀ (ਇੰਡੀਆ) ਵਿੱਚ myeloma ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਜਾਣੋ। 

Myeloma UK ਵਿਖੇ, ਅਸੀਂ ਚਾਹੁੰਦੇ ਹਾਂ ਕਿ myeloma ਤੋਂ ਪ੍ਰਭਾਵਿਤ ਹਰ ਵਿਅਕਤੀ ਉਸ ਸਹਾਇਤਾ ਤੱਕ ਪਹੁੰਚ ਕਰ ਸਕੇ ਜਿਸਦੀ ਉਨ੍ਹਾਂ ਨੂੰ ਲੋੜ ਹੈ — ਉਸ ਭਾਸ਼ਾ ਵਿੱਚ ਜਿਸਦੀ ਵਰਤੋਂ ਕਰਨ ਨਾਲ ਉਨ੍ਹਾਂ ਨੂੰ ਸਹਿਜ ਮਹਿਸੂਸ ਹੁੰਦਾ ਹੈ।  

ਭਾਵੇਂ ਤੁਸੀਂ ਖੁਦ Myeloma ਨਾਲ ਰਹਿ ਰਹੇ ਹੋ, ਜਾਂ ਕਿਸੇ ਪਰਿਵਾਰਕ ਮੈਂਬਰ ਜਾਂ ਦੋਸਤ ਦੀ ਮਦਦ ਕਰ ਰਹੇ ਹੋ, ਸਾਡੇ ਕੋਲ ਤੁਹਾਡੀ ਮਦਦ ਲਈ ਜਾਣਕਾਰੀ ਮੌਜੂਦ ਹੈ। ਇੱਥੇ, ਤੁਸੀਂ ਜਾਣੋਗੇ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਵਿਹਾਰਕ ਸਲਾਹ ਅਤੇ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ। 

ਆਪਣੀ ਭਾਸ਼ਾ ਵਿੱਚ ਵਿਅਕਤੀਗਤ ਸਹਾਇਤਾ ਪ੍ਰਾਪਤ ਕਰੋ 

ਸਾਡੀ myeloma ਸੂਚਨਾ ਮਾਹਰ ਟੀਮ 250 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਟੈਲੀਫ਼ੋਨ ਅਨੁਵਾਦ ਸੇਵਾ ਰਾਹੀਂ ਸਹਾਇਤਾ ਦੀ ਪੇਸ਼ਕਸ਼ ਕਰ ਸਕਦੀ ਹੈ, ਭਾਵ ਜੇ ਅੰਗਰੇਜ਼ੀ ਤੁਹਾਡੀ ਮੂਲ ਭਾਸ਼ਾ ਨਹੀਂ ਹੈ, ਤਾਂ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਅਤੇ ਉਹੀ ਭਰੋਸੇਯੋਗ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।  

ਸੇਵਾ ਤੱਕ ਪਹੁੰਚ ਕਰਨ ਲਈ, ਇਨ੍ਹਾਂ ਆਸਾਨ ਕਦਮਾਂ ਦੀ ਪਾਲਣਾ ਕਰੋ: 

  • ਸਾਡੇ Myeloma ਸੂਚਨਾ ਮਾਹਿਰਾਂ ਨੂੰ 0800 980 3332 ‘ਤੇ ਕਾਲ ਕਰੋ 
  • ਸਾਨੂੰ ਅੰਗਰੇਜ਼ੀ ਭਾਸ਼ਾ ਵਿੱਚ ਤੁਹਾਡੀ ਤਰਜੀਹੀ ਭਾਸ਼ਾ ਦੀ ਲੋੜ ਬਾਰੇ ਦੱਸੋ 
  • ਫਿਰ ਟੀਮ ਤੁਹਾਨੂੰ ਇੱਕ ਪੇਸ਼ੇਵਰ ਦੁਭਾਸ਼ੀਏ ਨਾਲ ਕਨੈਕਟ ਕਰੇਗੀ ਤਾਂ ਜੋ ਤੁਸੀਂ ਆਪਣੀ ਪਸੰਦ ਦੀ ਭਾਸ਼ਾ ਵਿੱਚ ਆਪਣੇ ਸਵਾਲਾਂ ਅਤੇ ਚਿੰਤਾਵਾਂ ਬਾਰੇ ਗੱਲ ਕਰ ਸਕੋ। 

ਸਾਡੀ ਵੈੱਬਸਾਈਟ ‘ਤੇ ਆਪਣੀ ਭਾਸ਼ਾ ਵਿੱਚ ਜਾਣਕਾਰੀ ਪ੍ਰਾਪਤ ਕਰੋ 

ਤੁਸੀਂ ਸਾਡੀ ਵੈੱਬਸਾਈਟ ਅਤੇ ਜਾਣਕਾਰੀ ਪੁਸਤਿਕਾ ਨੂੰ ਸਾਡੇ ReciteMe ਟੂਲਬਾਰ ਵਿੱਚ 100 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕਰ ਸਕਦੇ ਹੋ। 

ਵੈੱਬਸਾਈਟ ਦੇ ਸਿਖਰ ‘ਤੇ ‘ਲੈਂਗੂਏਜ਼ (ਭਾਸ਼ਾ) ਟੂਲਸ’ ‘ਤੇ ਕਲਿੱਕ ਕਰੋ, ਭਾਸ਼ਾ ਚੋਣਕਾਰ ਲੱਭੋ ਅਤੇ ਆਪਣੀ ਪਸੰਦ ਦੀ ਭਾਸ਼ਾ ਚੁਣੋ।

ਹਾਲਾਂਕਿ ਸਾਡਾ ਉਦੇਸ਼ ਹਮੇਸ਼ਾਂ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ, Recite Me ਮਸ਼ੀਨ ਅਨੁਵਾਦ ਦੀ ਵਰਤੋਂ ਕਰਦਾ ਹੈ, ਤਾਂ ਸ਼ਾਇਦ ਅਨੁਵਾਦ ਸਹੀ ਨਾ ਹੋਵੇ, ਅਤੇ ਅਸੀਂ ਇਸਦੀ ਸ਼ੁੱਧਤਾ ਦੀ ਗਰੰਟੀ ਨਹੀਂ ਦੇ ਸਕਦੇ। ਦਿੱਤੀ ਗਈ ਜਾਣਕਾਰੀ ਤੁਹਾਡੀ ਸਿਹਤ ਸੰਭਾਲ ਟੀਮ ਦੀ ਸਲਾਹ ਨੂੰ ਬਦਲਣ ਲਈ ਨਹੀਂ ਹੈ। 

Close-up photograph of a hand holding a mobile phone.

Stay in touch

We’d love to stay in touch. Join our mailing list to receive updates from Myeloma UK including our monthly newsletter and updates about our services, research, campaigns and other ways you can get involved.